ਜਜ਼ਬਾਤ ਬੜੇ ਹੀ ਨਿਆਣ ਜਿਹੇ
ਝਿੜਕ ਦਿਓ ਤੇ ਡਰ ਜਾਂਦੇ ਨੇ
ਪਿਆਰ ਕਰੋ ਤਾਂ ਨੱਚ ਲੈਂਦੇ ਨੇ
ਬਾਹਰ ਆਣ ਨੂੰ ਰੋ ਵੀ ਪੈਂਦੇ
ਅੰਦਰ ਬਹਿ ਕੇ ਸੁਬਕ ਲੈਂਦੇ ਨੇ
ਜਦ ਇਜਾਜ਼ਤ ਦਿੱਤੀ ਇਹਨਾਂ ਨੂੰ ਮੈਂ
ਤਾਂ ਹਜੂਮ ਜਿਹਾ ਵੀ ਲਾ ਲੈਂਦੇ ਨੇ
ਸਾਥ ਨਹੀਂ ਛੱਡਿਆ ਕਦੇ ਇਹ ਮੇਰਾ
ਸਦਾ ਦਾ ਵਾਅਦਾ ਕਰ ਲੈਂਦੇ ਨੇ
ਮੈਂ ਅੱਜ ਜਾਣੀ ਇਹਨਾਂ ਦੀ ਪੱਕੀ ਯਾਰੀ
ਸਕੂਨ ਜਿਹਾ ਇਹ ਲੈ ਆਉਂਦੇ ਨੇ
ਜਜ਼ਬਾਤ ਬੜੇ ਹੀ ਨਿਆਣ ਜਿਹੇ
ਝਿੜਕ ਦਿਓ ਤਾਂ ਡਰ ਜਾਂਦੇ ਨੇ
ਪਿਆਰ ਕਰੋ ਤਾਂ ਨੱਚ ਲੈਂਦੇ ਨੇ
ਜਜ਼ਬਾਤ ਬੜੇ ਹੀ ਨਿਆਣ ਜਿਹੇ
ਜਜ਼ਬਾਤ ਬੜੇ ਹੀ ਨਿਆਣ ਜਿਹੇ…

Leave a comment